Daily Hukamnama Sri Darbar Sahib – April 24th, 2026
Su`krvwr, 11 vYswK (sMmq 558 nwnkSwhI)

Daily Hukamnama from Sri Darbar Sahib, Amritsar — April 24, 2026 (Page 1)
Daily Hukamnama, Sri Harmandir Sahib Amritsar in Punjabi, Hindi, English – April 24th, 2026
ਰਾਗੁ ਵਡਹੰਸੁ ਮਹਲਾ ੫ ਛੰਤ ਘਰੁ ੪
रागु वडहंसु महला ५ छंत घरु ४
Raagu vadahanssu mahalaa 5 chhantt gharu 4
ਰਾਗ ਵਡਹੰਸ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’ ।
रागु वडहंसु महला ५ छंत घरु ४
Raag Wadahans, Fifth Mehl, Chhant, Fourth House:
Guru Arjan Dev ji / Raag Vadhans / Chhant / Guru Granth Sahib ji – Ang 576 (#25350)
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik-oamkkaari satigur prsaadi ||
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ईश्वर एक है, जिसे सतगुरु की कृपा से पाया जा सकता है।
One Universal Creator God. By The Grace Of The True Guru:
Guru Arjan Dev ji / Raag Vadhans / Chhant / Guru Granth Sahib ji – Ang 576 (#25351)
ਗੁਰ ਮਿਲਿ ਲਧਾ ਜੀ ਰਾਮੁ ਪਿਆਰਾ ਰਾਮ ॥
गुर मिलि लधा जी रामु पिआरा राम ॥
Gur mili ladhaa jee raamu piaaraa raam ||
ਹੇ ਜੀ! ਗੁਰੂ ਨੂੰ ਮਿਲ ਕੇ ਉਸ ਨੂੰ ਪਿਆਰਾ ਪ੍ਰਭੂ ਲੱਭਦਾ ਹੈ,
गुरु से मिलकर मैंने प्रिय राम को खोज लिया है और
Meeting with the Guru, I have found my Beloved Lord God.
Guru Arjan Dev ji / Raag Vadhans / Chhant / Guru Granth Sahib ji – Ang 576 (#25352)
ਇਹੁ ਤਨੁ ਮਨੁ ਦਿਤੜਾ ਵਾਰੋ ਵਾਰਾ ਰਾਮ ॥
इहु तनु मनु दितड़ा वारो वारा राम ॥
Ihu tanu manu dita(rr)aa vaaro vaaraa raam ||
ਜੋ ਆਪਣਾ ਇਹ ਸਰੀਰ ਤੇ ਇਹ ਮਨ (ਗੁਰੂ ਦੇ) ਹਵਾਲੇ ਕਰਦਾ ਹੈ ।
यह तन-मन मैंने उस पर न्यौछावर कर दिया है।
I have made this body and mind a sacrifice, a sacrificial offering to my Lord.
Guru Arjan Dev ji / Raag Vadhans / Chhant / Guru Granth Sahib ji – Ang 576 (#25353)
ਤਨੁ ਮਨੁ ਦਿਤਾ ਭਵਜਲੁ ਜਿਤਾ ਚੂਕੀ ਕਾਂਣਿ ਜਮਾਣੀ ॥
तनु मनु दिता भवजलु जिता चूकी कांणि जमाणी ॥
Tanu manu ditaa bhavajalu jitaa chookee kaan(nn)i jamaa(nn)ee ||
ਜੋ ਆਪਣਾ ਤਨ ਮਨ ਗੁਰੂ ਦੇ ਹਵਾਲੇ ਕਰਦਾ ਹੈ, ਉਹ ਸੰਸਾਰ-ਸਮੁੰਦਰ ਨੂੰ ਜਿੱਤ ਲੈਂਦਾ ਹੈ, ਉਸ ਦੀ ਜਮਾਂ ਦੀ ਮੁਥਾਜੀ ਮੁੱਕ ਜਾਂਦੀ ਹੈ ।
अपना तन-मन न्यौछावर करके मैं भवसागर से पार हो गया हूँ और मेरा मृत्यु का डर समाप्त हो गया है।
Dedicating my body and mind, I have crossed over the terrifying world-ocean, and shaken off the fear of death.
Guru Arjan Dev ji / Raag Vadhans / Chhant / Guru Granth Sahib ji – Ang 576 (#25354)
ਅਸਥਿਰੁ ਥੀਆ ਅੰਮ੍ਰਿਤੁ ਪੀਆ ਰਹਿਆ ਆਵਣ ਜਾਣੀ ॥
असथिरु थीआ अम्रितु पीआ रहिआ आवण जाणी ॥
Asathiru theeaa ammmritu peeaa rahiaa aava(nn) jaa(nn)ee ||
ਤੇ ਉਹ (ਗੁਰੂ ਦਾ ਦਿਤਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਅਡੋਲ-ਚਿੱਤ ਹੋ ਜਾਂਦਾ ਹੈ ਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ।
नामामृत का पान करके मैं अटल हो गया हूँ और मेरा जीवन-मृत्यु का चक्र मिट गया है।
Drinking in the Ambrosial Nectar, I have become immortal; my comings and goings have ceased.
Guru Arjan Dev ji / Raag Vadhans / Chhant / Guru Granth Sahib ji – Ang 576 (#25355)
ਸੋ ਘਰੁ ਲਧਾ ਸਹਜਿ ਸਮਧਾ ਹਰਿ ਕਾ ਨਾਮੁ ਅਧਾਰਾ ॥
सो घरु लधा सहजि समधा हरि का नामु अधारा ॥
So gharu ladhaa sahaji samadhaa hari kaa naamu adhaaraa ||
ਉਸ ਨੂੰ ਘਰ (ਪ੍ਰਭੂ ਦੇ ਚਰਨਾਂ ਵਿਚ) ਟਿਕਾਣਾ ਮਿਲ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ਤੇ ਪਰਮਾਤਮਾ ਦਾ ਨਾਮ ਉਸ ਦਾ ਆਸਰਾ ਬਣ ਜਾਂਦਾ ਹੈ ।
मैंने वह निवास खोज लिया है, जहाँ सहज समाधि में प्रविष्ट हो जाता हूँ और वहाँ हरि का नाम ही मेरा आधार है।
I have found that home, of celestial Samaadhi; the Name of the Lord is my only Support.
Guru Arjan Dev ji / Raag Vadhans / Chhant / Guru Granth Sahib ji – Ang 576 (#25356)
ਕਹੁ ਨਾਨਕ ਸੁਖਿ ਮਾਣੇ ਰਲੀਆਂ ਗੁਰ ਪੂਰੇ ਕੰਉ ਨਮਸਕਾਰਾ ॥੧॥
कहु नानक सुखि माणे रलीआं गुर पूरे कंउ नमसकारा ॥१॥
Kahu naanak sukhi maa(nn)e raleeaan gur poore kannu namasakaaraa ||1||
ਨਾਨਕ ਆਖਦਾ ਹੈ- ਉਹ ਮਨੁੱਖ ਸੁਖ ਵਿਚ ਰਹਿ ਕੇ ਆਤਮਕ ਖ਼ੁਸ਼ੀਆਂ ਮਾਣਦਾ ਹੈ ਜੋ ਪੂਰੇ ਗੁਰੂ ਨੂੰ (ਸਦਾ) ਨਮਸਕਾਰ ਕਰਦਾ ਹੈ ॥੧॥
नानक का कथन है कि अब मैं सुख एवं आनंद का उपभोग करता हूँ एवं पूर्ण गुरु को मेरा शत-शत नमन है॥ १॥
Says Nanak, I enjoy peace and pleasure; I bow in reverence to the Perfect Guru. ||1||
Guru Arjan Dev ji / Raag Vadhans / Chhant / Guru Granth Sahib ji – Ang 576 (#25357)
ਸੁਣਿ ਸਜਣ ਜੀ ਮੈਡੜੇ ਮੀਤਾ ਰਾਮ ॥
सुणि सजण जी मैडड़े मीता राम ॥
Su(nn)i saja(nn) jee maida(rr)e meetaa raam ||
ਹੇ ਮੇਰੇ ਸੱਜਣ! ਹੇ ਮੇਰੇ ਮਿੱਤਰ! ਸੁਣ!
हे मेरे मीत राम ! हे सज्जन जी ! कृपया सुनो,
Listen, O my friend and companion
Guru Arjan Dev ji / Raag Vadhans / Chhant / Guru Granth Sahib ji – Ang 576 (#25358)
ਗੁਰਿ ਮੰਤ੍ਰੁ ਸਬਦੁ ਸਚੁ ਦੀਤਾ ਰਾਮ ॥
गुरि मंत्रु सबदु सचु दीता राम ॥
Guri manttru sabadu sachu deetaa raam ||
ਗੁਰੂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ ਸ਼ਬਦ-ਮੰਤ੍ਰ ਦਿੱਤਾ ਹੈ ।
गुरु ने मुझे सच्चे शब्द (की आराधना) का मंत्र प्रदान किया है।
– the Guru has given the Mantra of the Shabad, the True Word of God.
Guru Arjan Dev ji / Raag Vadhans / Chhant / Guru Granth Sahib ji – Ang 576 (#25359)
ਸਚੁ ਸਬਦੁ ਧਿਆਇਆ ਮੰਗਲੁ ਗਾਇਆ ਚੂਕੇ ਮਨਹੁ ਅਦੇਸਾ ॥
सचु सबदु धिआइआ मंगलु गाइआ चूके मनहु अदेसा ॥
Sachu sabadu dhiaaiaa manggalu gaaiaa chooke manahu adesaa ||
ਜਿਸ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਨੂੰ ਸਦਾ ਹਿਰਦੇ ਵਿਚ ਵਸਾਇਆ ਹੈ ਤੇ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ (ਸਦਾ) ਗਾਂਦਾ ਹੈ, ਉਸ ਦੇ ਮਨ ਤੋਂ ਚਿੰਤਾ-ਫ਼ਿਕਰ ਲਹਿ ਜਾਂਦੇ ਹਨ ।
सच्चे शब्द का ध्यान करने से मेरे मन की चिंता दूर हो गई है और मंगल गीत गायन करता हूँ।
Meditating on this True Shabad, I sing the songs of joy, and my mind is rid of anxiety.
Guru Arjan Dev ji / Raag Vadhans / Chhant / Guru Granth Sahib ji – Ang 576 (#25360)
ਸੋ ਪ੍ਰਭੁ ਪਾਇਆ ਕਤਹਿ ਨ ਜਾਇਆ ਸਦਾ ਸਦਾ ਸੰਗਿ ਬੈਸਾ ॥
सो प्रभु पाइआ कतहि न जाइआ सदा सदा संगि बैसा ॥
So prbhu paaiaa katahi na jaaiaa sadaa sadaa sanggi baisaa ||
ਇੰਜ ਉਹ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਤੇ ਉਹ ਕਿਸੇ ਹੋਰ ਥਾਂ ਨਹੀਂ ਭਟਕਦਾ ਤੇ ਸਦਾ ਹੀ ਪ੍ਰਭੂ-ਚਰਨਾਂ ਵਿਚ ਲੀਨ ਰਹਿੰਦਾ ਹੈ ।
मैंने उस प्रभु को पाया है, जो कहीं नहीं जाता और सर्वदा मेरे साथ रहता है।
I have found God, who never leaves; forever and ever, He sits with me.
Guru Arjan Dev ji / Raag Vadhans / Chhant / Guru Granth Sahib ji – Ang 576 (#25361)
ਪ੍ਰਭ ਜੀ ਭਾਣਾ ਸਚਾ ਮਾਣਾ ਪ੍ਰਭਿ ਹਰਿ ਧਨੁ ਸਹਜੇ ਦੀਤਾ ॥
प्रभ जी भाणा सचा माणा प्रभि हरि धनु सहजे दीता ॥
Prbh jee bhaa(nn)aa sachaa maa(nn)aa prbhi hari dhanu sahaje deetaa ||
ਏਸੇ ਮਨੁੱਖ ਨੂੰ ਪ੍ਰਭੂ ਪਿਆਰਾ ਲੱਗਦਾ ਹੈ, ਸਦਾ-ਥਿਰ ਪ੍ਰਭੂ ਦਾ ਹੀ ਉਸ ਨੂੰ ਮਾਣ-ਆਸਰਾ ਰਹਿੰਦਾ ਹੈ, ਤੇ ਪਰਮਾਤਮਾ ਉਸ ਨੂੰ ਆਤਮਕ ਅਡੋਲਤਾ ਵਿਚ ਟਿਕਾਣ ਵਾਲਾ ਨਾਮ-ਧਨ ਬਖ਼ਸ਼ਦਾ ਹੈ ।
जो पूज्य प्रभु को अच्छा लगा है, उसने मुझे सच्चा सम्मान प्रदान किया है, उसने सहज ही मुझे नाम का धन प्रदान किया है।
One who is pleasing to God receives true honor. The Lord God blesses him with wealth.
Guru Arjan Dev ji / Raag Vadhans / Chhant / Guru Granth Sahib ji – Ang 576 (#25362)
ਕਹੁ ਨਾਨਕ ਤਿਸੁ ਜਨ ਬਲਿਹਾਰੀ ਤੇਰਾ ਦਾਨੁ ਸਭਨੀ ਹੈ ਲੀਤਾ ॥੨॥
कहु नानक तिसु जन बलिहारी तेरा दानु सभनी है लीता ॥२॥
Kahu naanak tisu jan balihaaree teraa daanu sabhanee hai leetaa ||2||
ਨਾਨਕ ਆਖਦਾ ਹੈ- ਮੈਂ ਐਸੇ ਸੇਵਕ ਤੋਂ ਸਦਕੇ ਜਾਂਦਾ ਹਾਂ । ਤੇਰੇ ਨਾਮ ਦੀ ਦਾਤ ਉਸ ਪਾਸੋਂ ਸਭ ਜੀਵ ਲੈਂਦੇ ਹਨ ॥੨॥
नानक कहते हैं कि ऐसे प्रभु-भक्त पर मैं बलिहारी जाता हूँ और तेरा दान सभी ने लिया है॥ २॥
Says Nanak, I am a sacrifice to such a humble being. O Lord, You bless all with Your bountiful blessings. ||2||
Guru Arjan Dev ji / Raag Vadhans / Chhant / Guru Granth Sahib ji – Ang 577 (#25363)
ਤਉ ਭਾਣਾ ਤਾਂ ਤ੍ਰਿਪਤਿ ਅਘਾਏ ਰਾਮ ॥
तउ भाणा तां त्रिपति अघाए राम ॥
Tau bhaa(nn)aa taan tripati aghaae raam ||
ਜੇ ਤੇਰੀ ਰਜ਼ਾ ਹੋਵੇ ਤਾਂ ਜੀਵ (ਗੁਰੂ ਦੀ ਸਰਨ ਪੈ ਕੇ, ਮਾਇਆ ਦੀ ਭੁੱਖ ਵਲੋਂ) ਪੂਰੇ ਤੌਰ ਤੇ ਰੱਜ ਜਾਂਦਾ ਹੈ,
हे पूज्य परमेश्वर ! जब तुझे अच्छा लगा तो मैं तृप्त एवं संतुष्ट हो गया।
When it pleases You, then I am satisfied and satiated.
Guru Arjan Dev ji / Raag Vadhans / Chhant / Guru Granth Sahib ji – Ang 577 (#25364)
ਮਨੁ ਥੀਆ ਠੰਢਾ ਸਭ ਤ੍ਰਿਸਨ ਬੁਝਾਏ ਰਾਮ ॥
मनु थीआ ठंढा सभ त्रिसन बुझाए राम ॥
Manu theeaa thanddhaa sabh trisan bujhaae raam ||
ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਤੇ ਉਸ ਦੀ ਮਾਇਆ ਦੀ ਸਾਰੀ ਪਿਆਸ ਬੁੱਝ ਜਾਂਦੀ ਹੈ ।
मेरा मन शीतल हो गया है और मेरी समस्त तृष्णा मिट गई है।
My mind is soothed and calmed, and all my thirst is quenched.
Guru Arjan Dev ji / Raag Vadhans / Chhant / Guru Granth Sahib ji – Ang 577 (#25365)
ਮਨੁ ਥੀਆ ਠੰਢਾ ਚੂਕੀ ਡੰਝਾ ਪਾਇਆ ਬਹੁਤੁ ਖਜਾਨਾ ॥
मनु थीआ ठंढा चूकी डंझा पाइआ बहुतु खजाना ॥
Manu theeaa thanddhaa chookee danjjhaa paaiaa bahutu khajaanaa ||
ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਤੇ ਉਹ (ਵੱਡਾ ਨਾਮ-) ਖ਼ਜ਼ਾਨਾ ਪ੍ਰਾਪਤ ਕਰ ਲੈਂਦਾ ਹੈ ।
मेरा मन शीतल हो गया है, जलन भी मिट गई है और मुझे तेरे नाम का बड़ा भण्डार मिल गया है।
My mind is soothed and calmed, the burning has ceased, and I have found so many treasures.
Guru Arjan Dev ji / Raag Vadhans / Chhant / Guru Granth Sahib ji – Ang 577 (#25366)
ਸਿਖ ਸੇਵਕ ਸਭਿ ਭੁੰਚਣ ਲਗੇ ਹੰਉ ਸਤਗੁਰ ਕੈ ਕੁਰਬਾਨਾ ॥
सिख सेवक सभि भुंचण लगे हंउ सतगुर कै कुरबाना ॥
Sikh sevak sabhi bhunccha(nn) lage hannu satagur kai kurabaanaa ||
ਮੈਂ ਸਤਿਗੁਰੂ ਤੋਂ ਵਾਰੀ ਜਾਂਦਾ ਹਾਂ ਜਿਸ ਦੇ ਸਾਰੇ ਸਿੱਖ ਸੇਵਕ ਨਾਮ-ਖ਼ਜ਼ਾਨੇ ਨੂੰ ਵਰਤਣ ਲੱਗ ਪੈਂਦੇ ਹਨ,
गुरु के सभी सिक्ख एवं सेवक इसका सेवन करते हैं। मैं अपने सतगुरु पर कुर्बान जाता हूँ।
All the Sikhs and servants partake of them; I am a sacrifice to my True Guru.
Guru Arjan Dev ji / Raag Vadhans / Chhant / Guru Granth Sahib ji – Ang 577 (#25367)
ਨਿਰਭਉ ਭਏ ਖਸਮ ਰੰਗਿ ਰਾਤੇ ਜਮ ਕੀ ਤ੍ਰਾਸ ਬੁਝਾਏ ॥
निरभउ भए खसम रंगि राते जम की त्रास बुझाए ॥
Nirabhau bhae khasam ranggi raate jam kee traas bujhaae ||
ਤੇ ਇੰਜ (ਸਹਮਾਂ ਵਲੋਂ) ਨਿਡਰ ਹੋ ਜਾਂਦੇ ਹਨ, ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਜਮਾਂ ਦਾ ਸਹਮ ਮਿਟਾ ਲੈਂਦੇ ਹਨ ।
मालिक के प्रेम-रंग में लीन हो जाने से मैं मृत्यु के आतंक को दूर करके निडर हो गया हूँ।
I have become fearless, imbued with the Love of my Lord Master, and I have shaken off the fear of death.
Guru Arjan Dev ji / Raag Vadhans / Chhant / Guru Granth Sahib ji – Ang 577 (#25368)
ਨਾਨਕ ਦਾਸੁ ਸਦਾ ਸੰਗਿ ਸੇਵਕੁ ਤੇਰੀ ਭਗਤਿ ਕਰੰਉ ਲਿਵ ਲਾਏ ॥੩॥
नानक दासु सदा संगि सेवकु तेरी भगति करंउ लिव लाए ॥३॥
Naanak daasu sadaa sanggi sevaku teree bhagati karannu liv laae ||3||
ਨਾਨਕ ਆਖਦਾ ਹੈ ਕਿ (ਹੇ ਪ੍ਰਭੂ! ਮੇਹਰ ਕਰ, ਮੈਂ) ਦਾਸ (ਗੁਰੂ ਦੇ) ਚਰਨਾਂ ਵਿਚ ਟਿਕਿਆ ਰਹਾਂ, (ਗੁਰੂ ਦਾ) ਸੇਵਕ ਬਣਿਆ ਰਹਾਂ, ਤੇ, ਸੁਰਤ ਜੋੜ ਕੇ ਤੇਰੀ ਭਗਤੀ ਕਰਦਾ ਰਹਾਂ ॥੩॥
दास नानक प्रार्थना करता है कि हे प्रभु ! सदैव ही अपने सेवक के साथ रहो ताकि तेरे चरणों में वृत्ति लगाकर मैं तेरी भक्ति करता रहूँ॥ ३॥
Slave Nanak, Your humble servant, lovingly embraces Your meditation; O Lord, be with me always. ||3||
Guru Arjan Dev ji / Raag Vadhans / Chhant / Guru Granth Sahib ji – Ang 577 (#25369)
ਪੂਰੀ ਆਸਾ ਜੀ ਮਨਸਾ ਮੇਰੇ ਰਾਮ ॥
पूरी आसा जी मनसा मेरे राम ॥
Pooree aasaa jee manasaa mere raam ||
ਹੇ ਪ੍ਰਭੂ ਜੀ! (ਤੇਰੀ ਮੇਹਰ ਨਾਲ ਮੇਰੀ ਹਰੇਕ) ਆਸ ਤੇ ਕਾਮਨਾ ਪੂਰੀ ਹੋ ਗਈ ਹੈ ।
हे मेरे राम जी ! मेरी आशा एवं इच्छाएँ पूर्ण हो गई हैं।
My hopes and desires have been fulfilled, O my Lord.
Guru Arjan Dev ji / Raag Vadhans / Chhant / Guru Granth Sahib ji – Ang 577 (#25370)
ਮੋਹਿ ਨਿਰਗੁਣ ਜੀਉ ਸਭਿ ਗੁਣ ਤੇਰੇ ਰਾਮ ॥
मोहि निरगुण जीउ सभि गुण तेरे राम ॥
Mohi niragu(nn) jeeu sabhi gu(nn) tere raam ||
ਹੇ ਪ੍ਰਭੂ ਜੀ! ਮੈਂ ਗੁਣ-ਹੀਨ ਹਾਂ ਤੇਰੇ ਅੰਦਰ ਸਾਰੇ ਹੀ ਗੁਣ ਹਨ ।
मैं गुणहीन हूँ और सभी गुण तुझ में ही विद्यमान हैं।
I am worthless, without virtue; all virtues are Yours, O Lord.
Guru Arjan Dev ji / Raag Vadhans / Chhant / Guru Granth Sahib ji – Ang 577 (#25371)
ਸਭਿ ਗੁਣ ਤੇਰੇ ਠਾਕੁਰ ਮੇਰੇ ਕਿਤੁ ਮੁਖਿ ਤੁਧੁ ਸਾਲਾਹੀ ॥
सभि गुण तेरे ठाकुर मेरे कितु मुखि तुधु सालाही ॥
Sabhi gu(nn) tere thaakur mere kitu mukhi tudhu saalaahee ||
ਤੇਰੇ ਅੰਦਰ ਸਾਰੇ ਹੀ ਗੁਣ ਹਨ, ਹੇ ਮੇਰੇ ਮਾਲਕ! ਮੈਂ ਕਿਸ ਮੂੰਹ ਨਾਲ ਤੇਰੀ ਵਡਿਆਈ ਕਰਾਂ?
हे मेरे ठाकुर ! समस्त गुण तुझ में ही हैं, फिर मैं किस मुँह से तेरी महिमा-स्तुति करूँ ?
All virtues are Yours, O my Lord and Master; with what mouth should I praise You?
Guru Arjan Dev ji / Raag Vadhans / Chhant / Guru Granth Sahib ji – Ang 577 (#25372)
ਗੁਣੁ ਅਵਗੁਣੁ ਮੇਰਾ ਕਿਛੁ ਨ ਬੀਚਾਰਿਆ ਬਖਸਿ ਲੀਆ ਖਿਨ ਮਾਹੀ ॥
गुणु अवगुणु मेरा किछु न बीचारिआ बखसि लीआ खिन माही ॥
Gu(nn)u avagu(nn)u meraa kichhu na beechaariaa bakhasi leeaa khin maahee ||
ਤੂੰ ਮੇਰਾ ਕੋਈ ਗੁਣ ਜਾਂ ਔਗੁਣ ਨਾ ਦੇਖ ਕੇ ਇਕ ਛਿਨ ਵਿਚ ਹੀ ਤੂੰ ਮੇਰੇ ਉਤੇ ਮੇਹਰ ਕਰ ਦਿਤੀ,
मेरे गुणों एवं अवगुणों की ओर तूने बिल्कुल ही ध्यान नहीं दिया और तूने मुझे एक क्षण में ही क्षमा कर दिया है।
You did not consider my merits and demerits; you forgave me in an instant.
Guru Arjan Dev ji / Raag Vadhans / Chhant / Guru Granth Sahib ji – Ang 577 (#25373)
ਨਉ ਨਿਧਿ ਪਾਈ ਵਜੀ ਵਾਧਾਈ ਵਾਜੇ ਅਨਹਦ ਤੂਰੇ ॥
नउ निधि पाई वजी वाधाई वाजे अनहद तूरे ॥
Nau nidhi paaee vajee vaadhaaee vaaje anahad toore ||
ਤੇ ਮੈਂ ਨੌ ਖ਼ਜ਼ਾਨੇ ਹਾਸਲ ਕਰ ਲਏ ਹਨ, ਮੇਰੇ ਅੰਦਰ ਚੜ੍ਹਦੀ ਕਲਾ ਬਣ ਗਈ ਹੈ ਤੇ ਆਤਮਕ ਆਨੰਦ ਦੇ ਇਕ-ਰਸ ਵਾਜੇ ਵੱਜਣ ਲੱਗ ਪਏ ਹਨ ।
मैंने नवनिधियाँ प्राप्त कर ली हैं, शुभकामनाएँ गूंज रही हैं और अनहद-नाद बज रहे हैं।
I have obtained the nine treasures, congratulations are pouring in, and the unstruck melody resounds.
Guru Arjan Dev ji / Raag Vadhans / Chhant / Guru Granth Sahib ji – Ang 577 (#25374)
ਕਹੁ ਨਾਨਕ ਮੈ ਵਰੁ ਘਰਿ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ॥੪॥੧॥
कहु नानक मै वरु घरि पाइआ मेरे लाथे जी सगल विसूरे ॥४॥१॥
Kahu naanak mai varu ghari paaiaa mere laathe jee sagal visoore ||4||1||
ਨਾਨਕ ਆਖਦਾ ਹੈ ਕਿ ਮੈਂ (ਪ੍ਰਭੂ) ਖਸਮ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ ਤੇ ਮੇਰੇ ਸਾਰੇ ਹੀ ਚਿੰਤਾ-ਫ਼ਿਕਰ ਲਹਿ ਗਏ ਹਨ ॥੪॥੧॥
हे नानक ! मैंने अपने हृदय घर में अपने पति-प्रभु को पा लिया है और मेरी सभी चिंताएँ मिट गई हैं।॥ ४॥ १॥
Says Nanak, I have found my Husband Lord within my own home, and all my anxiety is forgotten. ||4||1||
Guru Arjan Dev ji / Raag Vadhans / Chhant / Guru Granth Sahib ji – Ang 577 (#25375)
https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Source: SGPC